La Ligne d’urgence est opérationnelle 24h/24, 7j/7. Si vous avez besoin d’aide, appelez le 1 833 900-1010 ou utilisez la fonction Tchat sur ce site internet.

ਸਾਡੇ ਨਾਲ ਸੰਪਰਕ ਕਰੋ – Pendjabi

ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਮਨੁੱਖੀ ਤਸਕਰੀ* (human trafficking) ਦਾ ਸ਼ਿਕਾਰ ਹੋ ਸਕਦੇ ਹੋ ਜਾਂ ਸੋਚਦੇ ਹੋ ਕਿ ਕੋਈ ਹੋਰ ਹੋ ਸਕਦਾ ਹੈ, ਤਾਂ ਅਸੀਂ ਮਦਦ ਕਰ ਸਕਦੇ ਹਾਂ। ਹੌਟਲਾਈਨ ਰਿਸਪੌਂਸ ਐਡਵੋਕੇਟ 24/7/365 ਉਪਲਬਧ ਹਨ ਅਤੇ ਸਹਾਇਤਾ 200 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ। ਹੌਟਲਾਈਨ ਕਾਲ ਕਰਨ ਵਾਲਿਆਂ ਨੂੰ ਸਥਾਨਕ ਸੇਵਾ ਪ੍ਰਦਾਤਾਵਾਂ ਅਤੇ/ਜਾਂ ਪੂਰੇ ਕੈਨੇਡਾ ਵਿੱਚ ਭਾਈਚਾਰਿਆਂ ਵਿੱਚ ਐਮਰਜੈਂਸੀ ਸੇਵਾਵਾਂ ਨਾਲ ਜੋੜ ਸਕਦੀ ਹੈ।

ਕਾਲ ਕਰੋ: 1-833-900-1010

ਤੁਸੀਂ ਸਾਨੂੰ hotline@ccteht.ca ‘ਤੇ ਈਮੇਲ ਵੀ ਕਰ ਸਕਦੇ ਹੋ। ਹੌਟਲਾਈਨ ਵੈਬਸਾਈਟ/URL ਲਿੰਕ ਜਾਂ ਅਟੈਚਮੈਂਟਾਂ ਨਹੀਂ ਖੋਲ੍ਹਦੀ। ਕਿਰਪਾ ਕਰਕੇ ਈਮੇਲ ਦੇ ਵਿੱਚ, ਤੁਹਾਡੀ ਚਿੰਤਾ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਵਰਣਨ ਕਰੋ।

ਰਿਪੋਰਟਿੰਗ ਲਈ ਸੁਝਾਅ

ਜੇ ਤੁਸੀਂ ਮਨੁੱਖੀ ਤਸਕਰੀ ਦੇ ਕਿਸੇ ਸੰਭਾਵਿਤ ਕੇਸ ਦੀ ਰਿਪੋਰਟ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ 1-833-900-1010 ‘ਤੇ ਕਾਲ ਕਰੋ ਜਾਂ ਟਿਪ ਨੂੰ ਔਨਲਾਈਨ ਸਬਮਿਟ ਕਰੋ।

ਕੈਨੇਡੀਅਨ ਹਿਊਮਨ ਟ੍ਰੈਫਿਕਿੰਗ ਹੌਟਲਾਈਨ ਨਾਲ ਸਾਰਾ ਸੰਚਾਰ ਪੂਰੀ ਤਰ੍ਹਾਂ ਗੁਪਤ ਹੁੰਦਾ ਹੈ। ਸਾਡੀ ਗੋਪਨੀਯਤਾ ਨੀਤੀ ਨੂੰ ਇੱਥੇ ਪੜ੍ਹੋ

 

ਮਨੁੱਖੀ ਤਸਕਰੀ ਕੀ ਹੈ?

ਮਨੁੱਖੀ ਤਸਕਰੀ ਲਾਭ ਲਈ ਮਨੁੱਖਾਂ ਦਾ ਸ਼ੋਸ਼ਣ ਹੈ। ਤਸਕਰੀ ਕਈ ਰੂਪਾਂ ਵਿੱਚ ਮੌਜੂਦ ਹੋ ਸਕਦੀ ਹੈ ਅਤੇ ਆਮ ਤੌਰ ਤੇ ਪੀੜਤਾਂ ਨੂੰ ਜ਼ਬਰਦਸਤੀ, ਧੱਕੇ ਨਾਲ, ਧੋਖੇਬਾਜ਼ੀ ਅਤੇ/ਜਾਂ ਵਿਸ਼ਵਾਸ, ਸ਼ਕਤੀ ਜਾਂ ਅਧਿਕਾਰ ਦੀ ਦੁਰਵਰਤੋਂ ਦੁਆਰਾ ਜਿਨਸੀ ਸੇਵਾਵਾਂ ਜਾਂ ਲੇਬਰ ਮੁਹੱਈਆ ਕਰਵਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਸ ਲਈ, ਮਨੁੱਖੀ ਤਸਕਰੀ ਦੇ ਪੀੜਤਾਂ ਨੂੰ ਕਾਫ਼ੀ ਸਰੀਰਕ, ਮਨੋਵਿਗਿਆਨਕ ਅਤੇ ਭਾਵਾਤਮਕ ਸਦਮਾ ਹੁੰਦਾ ਹੈ।

ਆਮ ਮਿੱਥਾਂ ਦੇ ਬਾਵਜੂਦ, ਮਨੁੱਖੀ ਤਸਕਰੀ ਲਈ ਇਹ ਜਰੂਰੀ ਨਹੀਂ ਕਿ ਪੀੜਤ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਨ। ਇਹ ਇਕੱਲੇ ਵਿਅਕਤੀ ਦੁਆਰਾ, ਇੱਕ ਗਿਰੋਹ ਦੁਆਰਾ, ਜਾਂ ਸੰਗਠਿਤ ਅਪਰਾਧਿਕ ਨੈਟਵਰਕਾਂ ਦੁਆਰਾ ਕੀਤਾ ਜਾ ਸਕਦਾ ਹੈ। ਇਹ ਕਿਸੇ ਕੰਪਨੀ ਜਾਂ ਰੋਜ਼ਗਾਰਦਾਤਾ ਦੁਆਰਾ ਵੀ ਕੀਤਾ ਜਾ ਸਕਦਾ ਹੈ।

 

ਲਿੰਗੀ (ਸੈਕਸ) ਤਸਕਰੀ ਦੇ ਆਮ ਸੰਕੇਤ ਹਨ:

  • ਨਿਯੰਤਰਿਤ ਕੀਤਾ ਜਾਣਾ, ਕੋਈ ਉਨ੍ਹਾਂ ਲਈ ਬੋਲ ਰਿਹਾ ਹੈ
  • ਵਿੱਤੀ ਸਾਧਨਾਂ ਤੋਂ ਪਰੇ ਨਵਾਂ ਜਾਂ ਮਹਿੰਗੇ ਸਾਮਾਨ/ਨਕਦ ਚੁੱਕਣਾ
  • ਦੁਰਵਿਵਹਾਰ, ਕੁਪੋਸ਼ਣ ਅਤੇ/ਜਾਂ ਨਸ਼ੇ ਦੀ ਦੁਰਵਰਤੋਂ ਦੇ ਸੰਕੇਤ
  • ਪੈਸੇ, ਫੋਨ ਜਾਂ ਆਈਡੀ ਦਸਤਾਵੇਜ਼ਾਂ ਤੱਕ ਕੋਈ ਪਹੁੰਚ ਨਹੀਂ
  • ਪਹਿਲਾਂ ਤੋਂ ਤਿਆਰ ਕੀਤੇ, ਟਾਲਵੇਂ ਜਾਂ ਅਭਿਆਸ ਕੀਤੇ ਜਵਾਬ
  • ਡਰੇ ਹੋਏ, ਚਿੰਤਤ, ਰੱਖਿਆਤਮਕ, ਗੁਪਤ
  • ਪਰਿਵਾਰ/ਦੋਸਤਾਂ ਤੋਂ ਅਲਗਾਅ
  • ਨਵਾਂ ਦੋਸਤਾਂ ਦਾ ਸਮੂਹ, ਨਵੇਂ ਪਿਆਰ ਵਿੱਚ ਰੁਚੀ

 

ਲੇਬਰ ਤਸਕਰੀ ਦੇ ਆਮ ਸੰਕੇਤ ਹਨ:

  • ਥੋੜੀ ਜਾਂ ਤਨਖਾਹ ਤੋਂ ਬਿਨਾਂ ਕੰਮ ਕਰਨ ਲਈ ਮਜਬੂਰ
  • ਰੋਜ਼ਗਾਰਦਾਤਾ ਨੇ ਪਛਾਣ ਦਸਤਾਵੇਜ਼ਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ
  • ਨੌਕਰੀ ਵਾਅਦਾ ਕੀਤੇ ਕੰਮ ਨਾਲੋਂ ਵੱਖਰੀ ਹੈ
  • ਰਹਿਣ ਦੇ ਹਾਲਾਤ ਘਟੀਆ ਜਾਂ ਖ਼ਤਰਨਾਕ ਹਨ
  • ਦੁਰਵਿਵਹਾਰ, ਕੁਪੋਸ਼ਣ, ਮਾੜੀ ਨਿਜੀ ਸਫਾਈ ਦੇ ਸੰਕੇਤ ਦਿਖਾਉਂਦੇ ਹਨ
  • ਡਰੇ ਹੋਏ, ਚਿੰਤਤ, ਇਕੱਲੇ
  • ਪ੍ਰਤੀਬੰਧਿਤ ਗਤੀਵਿਧੀ, ਨਿਯੰਤਰਿਤ ਕੀਤਾ ਜਾ ਰਿਹਾ ਹੈ
  • ਇੱਕ ਕਰਜ਼ਾ ਅਤੇ/ਜਾਂ ਗੈਰ ਕਾਨੂੰਨੀ ਭਰਤੀ ਫੀਸ ਵਾਪਸ ਕਰਨ ਲਈ ਮਜਬੂਰ

 

ਘਰੇਲੂ ਗੁਲਾਮੀ ਦੇ ਆਮ ਲੱਛਣ ਇਹ ਹਨ:

  • ਰੋਜ਼ਗਾਰਦਾਤਾ ਕਮਾਈ ਦੇ ਕੁਝ ਹਿੱਸੇ ਨੂੰ ਰੋਕ ਲੈਂਦਾ ਹੈ ਜਾਂ ਉਸਦਾ ਭੁਗਤਾਨ ਨਹੀਂ ਕਰਦਾ ਜਾਂ ਕਿਸੇ ਵੀ ਕਮਾਈ ਦਾ ਭੁਗਤਾਨ ਨਹੀਂ ਕਰਦਾ
  • ਕੰਮ ਕਰਨ ਦੇ ਘੰਟੇ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਲੇਬਰ ਕਾਨੂੰਨਾਂ ਦੇ ਅਨੁਕੂਲ ਨਹੀਂ ਹੁੰਦੇ, ਜਿਸ ਵਿੱਚ ਓਵਰਟਾਈਮ ਤਨਖਾਹ ਦੀ ਘਾਟ, ਕੋਈ ਬਰੇਕ ਜਾਂ ਟਾਈਮ-ਔਫ਼ ਨਹੀਂ, ਅਤੇ ਨੀਂਦ ਦਾ ਨਾਕਾਫ਼ੀ ਸਮਾਂ ਵੀ ਸ਼ਾਮਲ ਹਨ
  • ਤਨਖਾਹ, ਘੰਟੇ, ਅਤੇ/ਜਾਂ ਕੰਮ ਦੀ ਕਿਸਮ ਅਤੇ ਮਾਤਰਾ ਕੌਨਟ੍ਰੈਕਟ, ਨੌਕਰੀ ਦੇ ਵਿਗਿਆਪਨ, ਜਾਂ ਭਰਤੀ ਵਿੱਚ ਦਰਸਾਏ ਅਨੁਸਾਰ ਨਹੀਂ ਹਨ
  • ਕਰਮਚਾਰੀ ਦੀ ਪਛਾਣ ਦੇ ਦਸਤਾਵੇਜ਼ ਰੋਜ਼ਗਾਰਦਾਤਾ ਦੁਆਰਾ ਲੈ ਲਏ ਜਾਂਦੇ ਹਨ
  • ਰੋਜ਼ਗਾਰਦਾਤਾ ਸਾਫ ਅਤੇ ਨਿਜੀ ਲਿਵਿੰਗ ਕੁਆਰਟਰਾਂ, ਸਿਹਤਮੰਦ ਭੋਜਨ ਅਤੇ ਡਾਕਟਰੀ ਦੇਖਭਾਲ ਜਿਹੀਆਂ ਲੋੜਾਂ ਤੱਕ ਪਹੁੰਚ ਤੋਂ ਇਨਕਾਰ ਕਰਦਾ ਹੈ
  • ਰੋਜ਼ਗਾਰਦਾਤਾ ਕਰਮਚਾਰੀ ਨੂੰ ਪਰਿਵਾਰ, ਦੋਸਤਾਂ, ਗੁਆਂਢੀਆਂ ਅਤੇ ਬਾਹਰੀ ਸੰਪਰਕਾਂ ਜਿਵੇਂ ਕਿ ਬੈਂਕ, ਮੈਡੀਕਲ ਕਲੀਨਿਕਾਂ ਅਤੇ ਧਰਮ ਸੰਬੰਧੀ ਸੇਵਾਵਾਂ ਤੱਕ ਪਹੁੰਚ ਤੋਂ ਅਲੱਗ ਜਾਂ ਸੀਮਤ ਕਰਦਾ ਹੈ
  • ਮਾਲਕ ਵੀਜ਼ੇ ਦੀ ਸਥਿਤੀ, ਇਮੀਗ੍ਰੇਸ਼ਨ ਅਥਾਰਟੀਜ਼, ਜਾਂ ਪੁਲਿਸ ਨਾਲ ਜੁੜੀਆਂ ਧਮਕੀਆਂ ਸਮੇਤ ਭਾਵੁਕ ਤੌਰ ‘ਤੇ ਕਰਮਚਾਰੀ ਨੂੰ ਧਮਕੀ ਦਿੰਦਾ ਹੈ ਅਤੇ ਹੇਰਾਫੇਰੀ ਕਰਦਾ ਹੈ
  • ਕਰਮਚਾਰੀ ਨੂੰ ਭਰਤੀ, ਯਾਤਰਾ ਨਾਲ ਸੰਬੰਧਤ ਅਤੇ ਅੱਗੇ ਦੇ ਹੋਰ ਖਰਚੇ ਅਦਾ ਕਰਨ ਦੀ ਲੋੜ ਹੁੰਦੀ ਹੈ
  • ਰੋਜ਼ਗਾਰਦਾਤਾ ਸਰੀਰਕ ਅਤੇ/ਜਾਂ ਜਿਨਸੀ ਸ਼ੋਸ਼ਣ ਕਰਦਾ ਹੈ ਜਾਂ ਕਰਮਚਾਰੀ ਨੂੰ ਪ੍ਰੇਸ਼ਾਨ ਕਰਦਾ ਹੈ, ਜਾਂ ਅਜਿਹਾ ਕਰਨ ਦੀ ਧਮਕੀ ਦਿੰਦਾ ਹੈ
  • ਰੋਜ਼ਗਾਰਦਾਤਾ ਕਰਮਚਾਰੀ ਦੇ ਪਰਿਵਾਰ ਜਾਂ ਦੋਸਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਹੈ
  • ਕਰਮਚਾਰੀ ਕੰਮ ਦੀਆਂ ਖਤਰਨਾਕ ਸਥਿਤੀਆਂ ਦਾ ਸਾਹਮਣਾ ਕਰਦਾ ਹੈ

 

*Human trafficking – ਮਨੁੱਖੀ ਤਸਕਰੀ* –  ਹਿਊਮਨ ਟ੍ਰੈਫਿਕਿੰਗ ਝੂਠੇ ਵਾਅਦੇ ਕਰਕੇ, ਧਮਕਾ ਕੇ, ਜਾਂ ਧੋਖਾਧੜੀ ਦੀ ਵਰਤੋਂ ਕਰਕੇ ਮਜ਼ਦੂਰੀ ਕਰਨ ਜਾਂ ਜਿਨਸੀ ਸੇਵਾਵਾਂ ਪ੍ਰਦਾਨ ਕਰਨ ਲਈ ਮਜਬੂਰ ਕਰਨ ਦੀ ਕਿਰਿਆ ਜਾਂ ਅਭਿਆਸ ਹੈ, ਉਹਨਾਂ ਦੀ ਕਮਾਈ ਨੂੰ ਆਪਣੇ ਕੋਲ ਰਖਦੇ ਹੋਏ ਅਤੇ ਅਕਸਰ ਉਨ੍ਹਾਂ ਨੂੰ ਮਾੜੀਆਂ ਸਥਿਤੀਆਂ ਵਿੱਚ ਰਹਿਣ ਅਤੇ ਕੰਮ ਕਰਨ ਲਈ ਮਜਬੂਰ ਕਰਦੇ ਹੋਏ। ਟ੍ਰੈਫਿਕਰ ਕਈ ਵਾਰ ਦੋਸਤ/ਰੋਮਾਂਟਿਕ ਸਾਥੀ ਹੋਣ ਦਾ ਦਿਖਾਵਾ ਕਰਕੇ ਜਾਂ ਨਕਲੀ ਨੌਕਰੀ ਦੇ ਇਸ਼ਤਿਹਾਰਾਂ ਦੁਆਰਾ ਪੀੜਤਾਂ ਨੂੰ ਧੋਖਾ ਦਿੰਦੇ ਹਨ। ਉਹ ਉਨ੍ਹਾਂ ਦੀ ਇੱਕ ਦੇਸ਼ ਜਾਂ ਖੇਤਰ ਤੋਂ ਦੂਜੇ ਤੱਕ ਜਾਣ ਲਈ ਆਵਾਜਾਈ ਦਾ ਪ੍ਰਬੰਧ ਵੀ ਕਰ ਸਕਦੇ ਹਨ, ਜਿਸਦਾ ਟੀਚਾ ਉਹਨਾਂ ਦੇ ਆਗਮਨ ਤੇ ਉਹਨਾਂ ਦਾ ਫਾਇਦਾ ਉਠਾਉਣਾ ਹੁੰਦਾ ਹੈ।